ਪ੍ਰਯਾਗਰਾਜ, 12 ਜੂਨ
ਉੱਤਰ ਪ੍ਰਦੇਸ਼ ਵਿੱਚ ਬੀਤੇ ਦਿਨ ਦੀ ਹਿੰਸਾ ਕਾਰਨ ਅੱਜ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਮੁਹੰਮਦ ਜਾਵੇਦ ਉਰਫ਼ ਜਾਵੇਦ ਪੰਪ ਦੇ ਦੋ ਮੰਜ਼ਿਲਾ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਜਾਵੇਦ ਪੰਪ ਦਾ ਨਾਮ ਪੈਗੰਬਰ ਮੁਹੰਮਦ ਬਾਰੇ ਭਾਜਪਾ ਨੇਤਾ ਵੱਲੋਂ ਕੀਤੀਆਂ ਕਥਿਤ ਟਿੱਪਣੀਆਂ ਕਾਰਨ 10 ਜੂਨ ਨੂੰ ਸ਼ਹਿਰ ਵਿੱਚ ਭੜਕੀ ਹਿੰਸਾ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਬੋਲਦਾ ਹੈ। ਪ੍ਰਯਾਗਰਾਜ ਵਿਕਾਸ ਅਥਾਰਟੀ (ਪੀਡੀਏ) ਨੇ ਪਹਿਲਾਂ ਮਕਾਨ ਨੂੰ ਢਾਹੁਣ ਲਈ ਨੋਟਿਸ ਜਾਰੀ ਕੀਤਾ ਸੀ, ਜੋ ਕਥਿਤ ਤੌਰ ‘ਤੇ ਲੋੜੀਂਦੀਆਂ ਮਨਜ਼ੂਰੀਆਂ ਲਏ ਬਿਨਾਂ ਬਣਾਇਆ ਗਿਆ ਸੀ। ਸ਼ਹਿਰ ਦੇ ਅਤਲਾ ਇਲਾਕੇ ‘ਚ ਜਾਵੇਦ ਦੇ ਘਰ ਦੇ ਗੇਟ ‘ਤੇ ਪੀਡੀਏ ਦਾ ਨੋਟਿਸ ਚਿਪਕਾਇਆ ਗਿਆ ਸੀ, ਜਿਸ ‘ਚ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ 12 ਜੂਨ ਨੂੰ ਸਵੇਰੇ 11 ਵਜੇ ਤੱਕ ਜਾਇਦਾਦ ਖਾਲੀ ਕਰ ਲੈਣ ਤਾਂ ਜੋ ਕਾਰਵਾਈ ਕੀਤੀ ਜਾ ਸਕੇ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਾਇਦਾਦ ਵਿੱਚ ਗੈਰ-ਕਾਨੂੰਨੀ ਢਾਂਚੇ ਸਨ ਜੋ ਲੋੜੀਂਦੇ ਪਰਮਿਟ ਲਏ ਬਿਨਾਂ ਬਣਾਏ ਗਏ ਸਨ।