ਰਾਏਪੁਰ: ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਇੱਕ ਜੰਗਲ ’ਚ ਲੱਗੇ ਪੁਲੀਸ ਦੇ ਇੱਕ ਕੈਂਪ ਦੀ ਰਾਖੀ ਕਰ ਰਹੇ ਸੁਰੱਖਿਆ ਮੁਲਾਜ਼ਮਾਂ ’ਤੇ ਨਕਸਲੀਆਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਸੀਏਐੱਫ ਦੇ ਇੱਕ ਜਵਾਨ ਦੀ ਮੌਤ ਹੋ ਗਈ। ਆਈਜੀਪੀ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.30 ਵਜੇ ਵਾਪਰੀ ਜਦੋਂ ਇਹ ਜਵਾਨ ਛੋਟੇ ਡੋਂਗਰ ਪੁਲੀਸ ਸਟੇਸ਼ਨ ਦੀ ਸੀਮਾ ’ਚ ਆਉਂਦੀ ਆਪਣੀ ਯੂਨਿਟ ਕਾਦੇਮਤਾ ਕੈਂਪ ’ਚ ਡਿਊਟੀ ’ਤੇ ਤਾਇਨਾਤ ਸੀ। ਉਨ੍ਹਾਂ ਦੱਸਿਆ,‘ਕੁਝ ਨਕਸਲੀਆਂ ਨੇ ਕੈਂਪ ਦੀ ਰਾਖੀ ਕਰ ਰਹੇ ਸੁਰੱਖਿਆ ਮੁਲਾਜ਼ਮਾਂ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਉਹ ਸੰਘਣੇ ਜੰਗਲ ਵੱਲ ਭੱਜ ਗਏ। -ਪੀਟੀਆਈ