ਕੋਲਕਾਤਾ, 23 ਅਪਰੈਲ
ਪੱਛਮੀ ਬੰਗਾਲ ’ਚ ਸੱਤਵੇਂ ਗੇੜ ਦੀਆਂ ਅਸੈਂਬਲੀ ਚੋਣਾਂ ਲਈ ਅੱਜ ਚੋਣ ਪ੍ਰਚਾਰ ਖ਼ਤਮ ਹੋ ਗਿਆ। ਇਸ ਗੇੜ ਤਹਿਤ 26 ਅਪਰੈਲ ਨੂੰ ਪੱੱਛਮੀ ਬੰਗਾਲ ਅਸੈਂਬਲੀ ਦੀਆਂ 34 ਸੀਟਾਂ ਲਈ ਵੋਟਾਂ ਪੈਣਗੀਆਂ। 86 ਲੱਖ ਤੋਂ ਵੱਧ ਵੋਟਰ ਮਾਲਦਾ (ਪਾਰਟ 1), ਕੋਲਕਾਤਾ ਦੱਖਣੀ, ਮੁਰਸ਼ਿਦਾਬਾਦ (ਪਾਰਟ 1), ਪੱਛਮੀ ਬਰਧਮਾਨ (ਪਾਰਟ 1) ਤੇ ਦੱਖਣੀ ਦੀਨਾਜਪੁਰ ਜ਼ਿਲ੍ਹਿਆਂ ’ਚ ਪੈਂਦੇ 34 ਹਲਕਿਆਂ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਮੁਰਸ਼ਿਦਾਬਾਦ ਤੇ ਪੱਛਮੀ ਬਰਧਮਾਨ ਦੇ 9-9, ਦੱਖਣੀ ਦੀਨਾਜਪੁਰ ਤੇ ਮਾਲਦਾ ਜ਼ਿਲ੍ਹਿਆਂ ਦੇ 6-6 ਜਦੋਂਕਿ ਕੋਲਕਾਤਾ ਦੱਖਣੀ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ 12,068 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਦੋ ਉਮੀਦਵਾਰਾਂ ਦੀ ਮੌਤ ਕਰਕੇ ਸਮਸ਼ੇਰਗੰਜ ਤੇ ਜਾਂਗੀਪੁਰ ਅਸੈਂਬਲੀ ਹਲਕਿਆਂ ਦੀ ਚੋਣ ਲਈ ਹੁਣ 16 ਮਈ ਨੂੰ ਵੋਟਾਂ ਪੈਣਗੀਆਂ। -ਪੀਟੀਆਈ