ਨਵੀਂ ਦਿੱਲੀ, 23 ਜੂਨ
ਕੇਨਰਾ ਬੈਂਕ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ‘ਐਕਸ’ ਹੈਂਡਲ ਹੈਕ ਕਰ ਲਿਆ ਗਿਆ ਹੈ। ਉਨ੍ਹਾਂ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਸੇਵਾ ਬਹਾਲ ਹੋਣ ਤੱਕ ਬੈਂਕ ਦਾ ਸੋਸ਼ਲ ਮੀਡੀਆ ਹੈਂਡਲ ਨਾ ਵਰਤਣ। ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਸਾਰੀਆਂ ਸਬੰਧਤ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਅਕਾਊਂਟ ਬਹਾਲ ਕਰਨ ਲਈ ‘ਐਕਸ’ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਵਰਤੋਂਕਾਰਾਂ ਨੂੰ ਕਿਹਾ ਕਿ ਉਹ ਬੈਂਕ ਦੇ ‘ਐਕਸ’ ਪੇਜ ’ਤੇ ਕੁਝ ਵੀ ਪੋਸਟ ਨਾ ਕਰਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਹ ਬੈਂਕ ਦੀਆਂ ਨੇੜਲੀਆਂ ਸ਼ਾਖ਼ਾਵਾਂ ’ਚ ਜਾ ਸਕਦੇ ਹਨ ਜਾਂ ਫਿਰ ਸਰਕਾਰੀ ਵੈੱਬਸਾਈਟ/ਆਨਲਾਈਨ ਚੈਨਲਾਂ ’ਤੇ ਸੰਪਰਕ ਕਰ ਸਕਦੇ ਹਨ। -ਪੀਟੀਆਈ