ਕੋਲਕਾਤਾ, 11 ਜੂਨ
ਸੀਬੀਆਈ ਦੇ ਸੀਨੀਅਰ ਅਧਿਕਾਰੀ ਨੇ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਿੱਚ ਹੋਈ ਬੇਨਿਯਮੀਆਂ ਵਿੱਚ ਪੱਛਮੀ ਬੰਗਾਲ ਸਿੱਖਿਆ ਵਿਭਾਗ ਦੇ ਕਈ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ, ਜਿਨ੍ਹਾਂ ਪ੍ਰੀਖਿਆ ਦੌਰਾਨ ਆਪਣੀ ਉੱਤਰ ਕਾਪੀਆਂ ਬਿਲਕੁਲ ਖਾਲੀ ਜਮ੍ਹਾਂ ਕਰਵਾਈਆਂ ਸਨ ਤੇ ਇਸ ਉੱਤੇ ਸਿਰਫ਼ ਆਪਣਾ ਨਾਮ ਤੇ ਰਜਿਸਟਰੇਸ਼ਨ ਨੰਬਰ ਹੀ ਲਿਖਿਆ ਸੀ।
ਸੀਬੀਆਈ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘‘ਕਈ ਅਧਿਕਾਰੀ ਤੇ ਜੂਨੀਅਰ ਪੱਧਰ ਦੇ ਅਧਿਕਾਰੀਆਂ, ਜਿਨ੍ਹਾਂ ਵਿੱਚ ਕਲਰਕ ਵੀ ਸ਼ਾਮਲ ਹਨ, ਦੀ ਪੱਛਮੀ ਬੰਗਾਲ ਦੇ ਪ੍ਰਾਇਮਰੀ ਸਕੂਲਾਂ ਵਿੱਚ ਨਿਯੁਕਤੀਆਂ ਮੌਕੇ ਬੇਨਿਯਮੀਆਂ ’ਚ ਸ਼ਮੂਲੀਅਤ ਦਾ ਪਤਾ ਲੱਗਾ ਹੈ।’’ -ਪੀਟੀਆਈ