ਮਾਈਲਾਦੁਤਰਾਈ, 28 ਮਈ
ਕੌਮੀ ਜਾਂਚ ਏਜੰਸੀ ਨੇ ਦਹਿਸ਼ਤੀ ਸਰਗਰਮੀਆਂ ਵਿੱਚ ਸ਼ਾਮਲ 25 ਸਾਲਾ ਨੌਜਵਾਨ ਨੂੰ ਨਿਦੁਰ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਕੋਇੰਮਬਟੂਰ ਨਾਲ ਸਬੰਧਤ ਭਗੌੜੇੇ ਮੁਹੰਮਦ ਆਸ਼ਿਕ ’ਤੇ ਆਈਐੱਸਆਈਐਸ ਨਾਲ ਸਬੰਧਾਂ ਦਾ ਸ਼ੱਕ ਸੀ। ਉਹ ਉਨ੍ਹਾਂ ਸੱਤ ਮੁਲਜ਼ਮਾਂ ਵਿੱਚ ਸ਼ੁਮਾਰ ਸੀ, ਜਿਨ੍ਹਾਂ ਨੂੰ ਐੱਨਆਈਏ ਨੇ ਸਤੰਬਰ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਆਸ਼ਿਕ ਨੂੰ ਕੋਇੰਬਟੂਰ ਜ਼ਿਲ੍ਹੇ ਦੇ ਕੁਝ ਆਗੂਆਂ ਨੂੰ ਕਥਿਤ ਮਾਰਨ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਸ਼ੇਸ਼ ਐੱਨਆਈਏ ਅਦਾਲਤ ਵੱਲੋਂ ਸਾਲ 2019 ਵਿੱਚ ਜ਼ਮਾਨਤ ਮਿਲਣ ਮਗਰੋਂ ਉਹ ਫ਼ਰਾਰ ਹੋ ਗਿਆ ਸੀ। ਐੱਨਆਈਏ ਦੀ ਟੀਮ ਨੇ ਉਸ ਨੂੰ ਅੱਜ ਤੜਕੇ ਗ੍ਰਿਫ਼ਤਾਰ ਕਰਨ ਮਗਰੋਂ ਚੇਨੱਈ ਲਿਆ ਕੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। -ਪੀਟੀਆਈ