ਜੰਮੂ, 12 ਸਤੰਬਰ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਕਾਰ ਖੱਡ ਵਿੱਚ ਡਿੱਗ ਪਈ, ਜਿਸ ਕਾਰਨ ਕਾਰ ਵਿੱਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ (27) ਵਾਸੀ ਚੀਰਾ ਅਤੇ ਰਣਜੀਤ ਸਿੰਘ ਵਾਸੀ ਜਗੋਤੇ ਵਜੋਂ ਹੋਈ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਹ ਹਾਦਸਾ ਡੋਡਾ ਸ਼ਹਿਰ ਤੋਂ ਕਰੀਬ 52 ਕਿਲੋਮੀਟਰ ਦੂਰ ਨੰਦਨਾ ਪਿੰਡ ਨੇੜੇ ਵਾਪਰਿਆ। ਦੋਵੇਂ ਕਾਰ ਸਵਾਰ ਠਠਰੀ ਤੋਂ ਚੀਰਾ ਖੇਤਰ ਵੱਲ ਜਾ ਰਹੇ ਸਨ। -ਪੀਟੀਆਈ