ਜੈਪੁਰ, 17 ਜੂਨ
ਸੂਫ਼ੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਟੈਲੀਵਿਜ਼ਨ ਨਿਊਜ਼ ਐਂਕਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਜਮੇਰ ਵਿੱਚ ਸੂਫ਼ੀ ਸੰਤ ਦੀ ਦਰਗਾਹ ਦੇ ਖਾਦਿਮ ਵਲੋਂ ਦਿੱਤੀ ਸ਼ਿਕਾਇਤ ’ਤੇ ਮੰਗਲਵਾਰ ਨੂੰ ਨਿਊਜ਼ 18 ਇੰਡੀਆ ਦੇ ਐਂਕਰ ਅਮੀਸ਼ ਦੇਵਗਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸਈਦ ਸਰਵਰ ਚਿਸ਼ਤੀ ਨੇ ਕਿਹਾ, ‘‘ਊਹ ਮੁਸਲਿਮ ਭਾਈਚਾਰੇ ਵਿਰੁਧ ਫਿਰਕੂ ਏਜੰਡਾ ਚਲਾ ਰਿਹਾ ਹੈ। ਸੂਫ਼ੀ ਸੰਤ ਦੀ ਦਰਗਾਹ ’ਤੇ ਕੇਵਲ ਮੁਸਲਿਮ ਨਹੀਂ ਜਾਂਦੇ ਬਲਕਿ ਸਾਰੇ ਧਰਮਾਂ ਦੇ ਲੋਕ ਜਾਂਦੇ ਹਨ ਅਤੇ ਊਸ ਦੀਆਂ ਟਿੱਪਣੀਆਂ ਨੇ ਸਭ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।’’ ਪੱਤਰਕਾਰ ਨੇ ਬਾਅਦ ਵਿੱਚ ਟਵਿੱਟਰ ’ਤੇ ਮੁਆਫ਼ੀ ਮੰਗੀ। -ਪੀਟੀਆਈ