ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਫਰਵਰੀ 2012 ਵਿੱਚ ਕੇਰਲਾ ਤੱਟ ’ਤੇ ਦੋ ਭਾਰਤੀ ਮਛੇਰਿਆਂ ਦਾ ਕਤਲ ਕਰਨ ਦੇ ਕਥਿਤ ਦੋਸ਼ੀ ਦੋ ਇਤਾਲਵੀ ਜਲ ਸੈਨਿਕਾਂ ਖ਼ਿਲਾਫ਼ ਭਾਰਤ ਵਿੱਚ ਚੱਲ ਰਿਹਾ ਅਪਰਾਧਿਕ ਕੇਸ ਬੰਦ ਕਰਨ ਦਾ ਹੁਕਮ ਦਿੰਦਿਆਂ ਕੇਰਲਾ ਹਾਈ ਕੋਰਟ ਨੂੰ ਪੀੜਤਾਂ ਦੇ ਵਾਰਸਾਂ ਨੂੰ 10 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਕਿਹਾ ਹੈ। ਜਸਟਿਸ ਇੰਦਰਾ ਬੈਨਰਜੀ ਅਤੇ ਐੱਮ ਆਰ ਸ਼ਾਹ ਨੇ ਦੋ ਇਤਾਲਵੀ ਜਲ ਸੈਨਿਕਾਂ ਖ਼ਿਲਾਫ਼ ਦਰਜ ਐੱਫਆਈਆਰ ਤੇ ਕੇਸ ਸਬੰਧੀ ਕਾਰਵਾਈਆਂ ਰੱਦ ਕਰਨ ਲਈ ਕਿਹਾ ਹੈ। -ਪੀਟੀਆਈ