ਨਵੀਂ ਦਿੱਲੀ, 23 ਸਤੰਬਰ
ਸੀਬੀਆਈ ਨੇ ਕਥਿਤ ਭ੍ਰਿਸ਼ਟਾਚਾਰ ਦੀਆਂ ਸਰਗਰਮੀਆਂ ’ਚ ਸ਼ਮੂਲੀਅਤ ਦੇ ਦੋਸ਼ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਸੁਸ਼ਾਂਤ ਦੱਤਾਗੁਪਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਦੱਤਾਗੁਪਤਾ ਦੇ ਇਸ ਯੂਨੀਵਰਸਿਟੀ ਵਿੱਚ 2012 ਤੇ 2013 ਦੇ ਕਾਰਜਕਾਲ ਨਾਲ ਸਬੰਧਤ ਹੈ। ਕੇਸ ਦੋ ਸਾਲ ਦੀ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਦੱਤਾਗੁਪਤਾ ’ਤੇ ਦੋਸ਼ ਹੈ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਇਸ ਤੱਥ ਨੂੰ ਲੁਕਾਇਆ ਕਿ ਉਹ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਵੀ ਪੈਨਸ਼ਨ ਲੈ ਰਹੇ ਸਨ। ਦੱਤਾਗੁਪਤਾ ’ਤੇ ਯੂਨੀਵਰਸਿਟੀ ਦੀ ਨੁਮਾਇੰਦਗੀ ਲਈ ਨਿੱਜੀ ਲਾਅ ਫਰਮ ਦੀਆਂ ਸੇਵਾਵਾਂ ਲਈਆਂ, ਜਿਸ ਨੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਫੀਸ ਨਾਲੋਂ ਵੱਧ ਫ਼ੀਸ ਲੈਣ ਦਾ ਵੀ ਦੋਸ਼ ਲੱਿਗਆ ਹੈ। -ਪੀਟੀਆਈ