ਸਿਵਸਾਗਰ (ਅਸਾਮ), 16 ਜੁਲਾਈ
ਤ੍ਰਿਣਮੂਲ ਕਾਂਗਰਸ ਦੀ ਐੱਮਪੀ ਮਹੂਆ ਮੋਇਤਰਾ ਖ਼ਿਲਾਫ਼ ਇੱਕ ਟਵੀਟ ਦੇ ਸਬੰਧ ’ਚ ਕੇਸ ਦਰਜ ਕੀਤਾ ਗਿਆ ਹੈ। ਜੈਤੀਆ ਸੰਗਰਾਮੀ ਸੈਨਾ ਨਾਮੀਂ ਸੰਸਥਾ ਨੇ ਮੋਇਤਰਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸੰਸਥਾ ਦਾ ਦੋਸ਼ ਹੈ ਕਿ ਮੋਇਤਰਾ ਨੇ ਆਪਣੇ ਟਵੀਟ ਨਾਲ ਸਮੁੱਚੇ ਅਸਾਮੀ ਭਾਈਚਾਰੇ ਦਾ ਨਿਰਾਦਰ ਕੀਤਾ ਹੈ ਤੇ ਉਸ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।