ਮੁੰਬਈ, 5 ਨਵੰਬਰ
ਮੁੰਬਈ ਪੁਲੀਸ ਨੇ ਸ਼ਿਵ ਸੈਨਾ (ਯੂਬੀਟੀ) ਵਿਧਾਇਕ ਸੁਨੀਲ ਰਾਊਤ (ਸੰਸਦ ਮੈਂਬਰ ਸੰਜੈ ਰਾਊਤ ਦੇ ਭਰਾ) ਖ਼ਿਲਾਫ਼ ਵਿਰੋਧੀ ਸ਼ਿਵ ਸੈਨਾ ਧੜੇ ਦੀ ਮਹਿਲਾ ਆਗੂ ਸੁਵਰਨਾ ਕਰਾਂਜੇ ’ਤੇ ਕਥਿਤ ਟਿੱਪਣੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸੁਨੀਲ ਰਾਊਤ ਤੇ ਸੁਵਰਨਾ ਕਰਾਂਜੇ ਮੁੰਬਈ ਦੀ ਵਿਖਰੋਲੀ ਵਿਧਾਨ ਸਭਾ ਸੀਟ ਤੋਂ ਇੱਕ ਦੂਜੇ ਖ਼ਿਲਾਫ਼ ਚੋਣ ਲੜ ਰਹੇ ਹਨ। ਸ਼ਿਵ ਸੈਨਾ (ਯੂਬੀਟੀ) ਉਮੀਦਵਾਰ ਨੇ ਟਿੱਪਣੀਆਂ ਵਿਖਰੋਲੀ ਦੇ ਟੈਗੋਰ ਨਗਰ ਇਲਾਕੇ ’ਚ 27 ਅਕਤੂਬਰ ਨੂੰ ਪ੍ਰੋਗਰਾਮ ਦੌਰਾਨ ਕੀਤੀਆਂ ਸਨ ਅਤੇ ਬਾਅਦ ’ਚ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕਰਾਂਜੇ ਦੀ ਸ਼ਿਕਾਇਤ ’ਤੇ ਸੋਮਵਾਰ ਨੂੰ ਸੁਨੀਲ ਰਾਊਤ ਖ਼ਿਲਾਫ਼ ਬੀਐੱਸਐੱਸ ਦੀ ਧਾਰਾ 79 (ਔਰਤ ਦੀ ਮਰਿਆਦਾ ਦਾ ਅਪਮਾਨ ਕਰਨਾ) ਤਹਿਤ ਦਰਜ ਕੀਤੀ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਲਈ ਚੋਣਾਂ 29 ਨਵੰਬਰ ਨੂੰ ਹੋਣੀਆਂ ਹਨ ਅਤੇ ਨਤੀਜੇ 23 ਨਵੰਬਰ ਨੂੰ ਆਉਣੇ ਹਨ। -ਪੀਟੀਆਈ