ਵਿਭਾ ਸ਼ਰਮਾ
ਨਵੀਂ ਦਿੱਲੀ, 18 ਜੁਲਾਈ
ਕਾਂਗਰਸ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਂਦਿਆਂ ਭਾਜਪਾ ਨੇ ਅੱਜ ਕਾਂਗਰਸ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਰਾਜ ਵਿੱਚ “ ਫੋਨ ਟੈਪਿੰਗ ਵਰਗੇ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਗਤੀਵਿਧੀਆਂ” ਕਰਨ ‘ਤੇ ਸਵਾਲ ਖੜੇ ਕੀਤੇ ਹਨ। ਇਸ ਦੇ ਨਾਲ ਹੀ ਭਾਜਪਾ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਝੂਠ ਦੀ ਮਸ਼ੀਨ ਹਨ ਤੇ ਉਨ੍ਹਾਂ ਨੇ ਫੋਨ ਟੈਪਿੰਗ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸੰਵਿਧਾਨ ਵਿੱਚ ਭਰੋਸਾ ਨਹੀਂ ਹੈ ਤੇ ਉਹ ਆਪਹੁਦਰੀਆਂ ਕਰਨ ਦੇ ਮਾਹਰ ਹਨ।