ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 24 ਮਈ
ਕਲਕੱਤਾ ਹਾਈ ਕੋਰਟ ਵੱਲੋਂ ਨਾਰਦਾ ਰਿਸ਼ਵਤ ਕੇਸ ਵਿਚ ਬੰਗਾਲ ਨਾਲ ਸਬੰਧਤ ਚਾਰ ਸਿਆਸਤਦਾਨਾਂ ਦੀ ਘਰ ਵਿਚ ਨਜ਼ਰਬੰਦੀ ਦੇ ਸੁਣਾਏ ਫੈਸਲੇ ਖਿਲਾਫ਼ ਸੀਬੀਆਈ ਦੀ ਟੀਮ ਸੁਪਰੀਮ ਕੋਰਟ ਪੁੱਜ ਗਈ ਹੇ। ਇਨ੍ਹਾਂ ਵਿਚੋਂ ਤਿੰਨ ਸਿਆਤਸਦਾਨ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨਾਲ ਸਬੰਧਤ ਹਨ ਜਦੋਂਕਿ ਚੌਥਾ ਸਾਬਕਾ ਪਾਰਟੀ ਆਗੂ ਹੈ।ਘਰ ਵਿਚ ਨਜ਼਼ਰਬੰਦ ਕੀਤੇ ਮੰਤਰੀਆਂ ਵਿਚ ਫਿਰਹਾਦ ਹਾਕਿਮ, ਸੁਬ੍ਰਤਾ ਮੁਖਰਜੀ, ਵਿਧਾਇਕ ਮਦਨ ਮਿਤਰਾ ਤੇ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੋਵਾਨ ਚੈਟਰਜੀ ਸ਼ਾਮਲ ਹਨ।