ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 15 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅਗਲੇ ਸਾਲ ਤੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਇਕ ਟਰਮ ‘ਚ ਕਰਵਾਈ ਜਾਵੇਗੀ। ਅਗਲੇ ਸੈਸ਼ਨ ਤੋਂ ਪ੍ਰੀਖਿਆ ਦੋ ਟਰਮਾਂ ਵਿੱਚ ਨਹੀਂ ਹੋਵੇਗੀ। ਕਰੋਨਾ ਕਾਰਨ ਬੋਰਡ ਵੱਲੋਂ ਇਸ ਸਾਲ ਸੈਸ਼ਨ 2022-23 ਦੀ 10ਵੀਂ-12ਵੀਂ ਦੀ ਪ੍ਰੀਖਿਆ ਦੋ ਟਰਮਾਂ ‘ਚ ਕਰਵਾਈ ਜਾ ਰਹੀ ਹੈ। ਪਹਿਲੀ ਟਰਮ ਦੀ ਪ੍ਰੀਖਿਆ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ ਟਰਮ ਦੀ ਪ੍ਰੀਖਿਆ 26 ਅਪਰੈਲ ਤੋਂ ਹੋਵੇਗੀ। ਹਾਲਾਂਕਿ ਬੋਰਡ ਵੱਲੋਂ ਹਾਲੇ ਤੱਕ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਐਲਾਨ ਟਰਮ-2 ਦੀ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ।