ਮੁੰਬਈ, 25 ਫਰਵਰੀ
ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨਾਨਾ ਪਟੋਲੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮੁਲਕ ਭਰ ’ਚ ਤੇਲ ਦੀਆਂ ਕੀਮਤਾਂ ਉੱਚੀਆਂ ਰੱਖ ਕੇ ਲੁਟੇਰੀ ਤੇ ਡਾਕੂ ਬਣ ਗਈ ਹੈ ਜਦਕਿ ਕੌਮਾਂਤਰੀ ਬਾਜ਼ਾਰ ’ਚ ਕੱਚੇ ਦੇਲ ਦੀਆਂ ਕੀਮਤਾਂ ਕਾਫ਼ੀ ਘੱਟ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵੱਲੋਂ ਘਰੇਲੂ ਬਾਜ਼ਾਰ ’ਚ ਤੇਲ ’ਤੇ ਭਾਰੀ ਟੈਕਸ ਲਾ ਕੇ ਰਿਟੇਲ ਕੀਮਤਾਂ ਬਹੁਤ ਉੱਚੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਲ 2014 ’ਚ ਸੱਤਾ ’ਚ ਆਈ ਕੇਂਦਰ ਸਰਕਾਰ ਕਈ ਟੈਕਸ ਤੇ ਸੈੱਸ ਲਗਾ ਰਹੀ ਹੈ ਜੋ ਕਿ ਆਮ ਵਿਅਕਤੀ ਦੀ ਜੇਬ ’ਚੋਂ ਹੀ ਆਉਂਦੇ ਹਨ। -ਪੀਟੀਆਈ