ਨਵੀਂ ਦਿੱਲੀ: ਹੇਗ ਦੀ ਸਥਾਈ ਸਾਲਸੀ ਅਦਾਲਤ ਦੇ ਸੱਜਰੇ ਫ਼ੈਸਲੇ ਮਗਰੋਂ ਕੇਂਦਰ ਨੇ ਕੇਰਲਾ ਨੇੜਲੇ ਸਮੁੰਦਰੀ ਪਾਣੀਆਂ ਵਿੱਚ ਦੋ ਭਾਰਤ ਮਛੇਰਿਆਂ ਦੀ ਹੱਤਿਆ ਕਰਨ ਦੇ ਕਥਿਤ ਦੋਸ਼ੀ ਦੋ ਇਤਾਲਵੀ ਜਲਸੈਨਿਕਾਂ ਖ਼ਿਲਾਫ਼ ਨਿਆਂਇਕ ਕਾਰਵਾਈ ਬੰਦ ਕਰਨ ਸਬੰਧੀ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਕੌਮਾਂਤਰੀ ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਕੇਸ ਸਬੰਧੀ ਭਾਰਤ ਮੁਆਵਜ਼ੇ ਦਾ ਹੱਕਦਾਰ ਹੈ ਪਰ ਜਲਸੈਨਿਕਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਊਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ। ਦੱਸਣਯੋਗ ਹੈ ਕਿ ਫਰਵਰੀ 2012 ਵਿੱਚ ਭਾਰਤ ਨੇ ਦੋ ਇਤਾਲਵੀ ਜਲਸੈਨਿਕਾਂ – ਸਲਵਾਤੋ ਗਿਰੋਨ ਅਤੇ ਮੈਸੀਮਿਲਾਨੋ ਲਾਤੋ, ਜੋ ਇਟਲੀ ਦੇ ਐੱਮਵੀ ਐਨਰਿਕਾ ਲੈਕਸੀ ਤੇਲ ਟੈਂਕਰ ਵਿੱਚ ਸਵਾਰ ਸਨ, ਖ਼ਿਲਾਫ਼ ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਦੋਸ਼ ਲਾਏ ਸਨ। ਭਾਰਤ ਦਾ ਦਾਅਵਾ ਸੀ ਕਿ ਘਟਾ ਸਮੇਂ ਮਛੇਰਿਆਂ ਦੀ ਕਿਸ਼ਤੀ ਭਾਰਤ ਦੇ ਸਮੁੰਦਰੀ ਪਾਣੀਆਂ ਵਿੱਚ ਸੀ।
-ਪੀਟੀਆਈ