ਨਵੀਂ ਦਿੱਲੀ: ਕੇਂਦਰ ਨੇ ਕਿੰਨਰਾਂ ਨੂੰ ਬਰਾਬਰੀ ਦਾ ਦਰਜਾ ਦੇਣ ਅਤੇ ਉਨ੍ਹਾਂ ਦੀ ਸੰਪੂਰਨ ਭਾਗੀਦਾਰੀ ਯਕੀਨੀ ਬਣਾਉਣ ਲਈ ਨੀਤੀਆਂ, ਪ੍ਰੋਗਰਾਮ, ਕਾਨੂੰਨ ਅਤੇ ਪ੍ਰਾਜੈਕਟ ਬਣਾਉਣ ਵਾਸਤੇ ਕੌਮੀ ਕੌਂਸਲ ਦਾ ਗਠਨ ਕੀਤਾ ਹੈ। ਸ਼ੁੱਕਰਵਾਰ ਰਾਤ ਨੂੰ ਜਾਰੀ ਹੋਈ ਇਕ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਕਿੰਨਰ (ਅਧਿਕਾਰਾਂ ਦੀ ਰੱਖਿਆ) ਐਕਟ, 2019 ਵੱਲੋਂ ਦਿੱਤੀਆਂ ਗਈਆਂ ਸ਼ਕਤੀਆਂ ਦਾ ਇਸਤੇਮਾਲ ਕਰਦਿਆਂ ਕੇਂਦਰ ਸਰਕਾਰ ਵੱਲੋਂ ਇਸ ਕੌਂਸਲ ਦਾ ਗਠਨ ਕੀਤਾ ਗਿਆ ਹੈ। ਕੌਂਸਲ ਵਿੱਚ ਕਿੰਨਰ ਸਮੁਦਾਇ ਦੇ ਮੈਂਬਰ, ਪੰਜ ਰਾਜ ਅਤੇ 10 ਕੇਂਦਰੀ ਵਿਭਾਗਾਂ ਤੋਂ ਨੁਮਾਇੰਦੇ ਸ਼ਾਮਲ ਹੋਣਗੇ ਜਦੋਂਕਿ ਇਸ ਦੇ ਚੇਅਰਪਰਸਨ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਦੇ ਮੰਤਰੀ ਹੋਣਗੇ। -ਪੀਟੀਆਈ