ਨਵੀਂ ਦਿੱਲੀ, 21 ਮਈ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਤੇ ਭਰਾ (ਦੋਵੇਂ ਸੰਸਦ ਮੈਂਬਰ) ਨੂੰ ‘ਵਾਈ ਪਲੱਸ’ ਸੁਰੱਖਿਆ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਸਿਸਿਰ ਕੁਮਾਰ ਅਧਿਕਾਰੀ ਤੇ ਭਰਾ ਦਿਵਯੇਂਦੂ ਅਧਿਕਾਰੀ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਸਮੀਖਿਆ ਮਗਰੋਂ ਉਪਰੋਕਤ ਸੁਰੱਖਿਆ ਢਾਲ ਮੁਹੱਈਆ ਕਰਵਾਈ ਗਈ ਹੈ। ਸਿਸਿਸ ਅਧਿਕਾਰੀ ਕਾਂਠੀ ਸੰਸਦੀ ਸੀਟ ਜਦੋਂਕਿ ਦਿਵਯੇਂਦੂ ਅਧਿਕਾਰੀ ਤਾਮਲੁਕ ਸੀਟ ਟੀਐੱਮਸੀ ਦੀ ਟਿਕਟ ’ਤੇ ਸੰਸਦ ਮੈਂਬਰ ਹੈ। -ਪੀਟੀਆਈ