ਨਵੀਂ ਦਿੱਲੀ, 6 ਮਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਕਾਮੀ ਅਤੇ ਕੇਂਦਰ ਸਰਕਾਰ ਦੀ ਜ਼ੀਰੋ ਰਣਨੀਤੀ ਕਾਰਨ ਦੇਸ਼ ਮੁਕੰਮਲ ਲੌਕਡਾਊਨ ਵੱਲ ਵੱਧ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੂਰਨ ਲੌਕਡਾਊਨ ਦੀ ਸਥਿਤੀ ਨੂੰ ਦੇਖਦਿਆਂ ਗਰੀਬਾਂ ਨੂੰ ਆਰਥਿਕ ਪੈਕੇਜ ਦਿੱਤੇ ਜਾਣ ਦੀ ਲੋੜ ਹੈ। ਕਾਂਗਰਸ ਆਗੂ ਨੇ ਟਵੀਟ ਕੀਤਾ, ‘ਪਿਛਲੇ ਸਾਲ ਬਿਨਾਂ ਕਿਸੇ ਅਗੇਤੀ ਤਿਆਰੀ ਦੇ ਕੀਤਾ ਗਿਆ ਲੌਕਡਾਊਨ ਆਮ ਲੋਕਾਂ ’ਤੇ ਵੱਡਾ ਹਮਲਾ ਸੀ। ਇਸ ਲਈ ਮੈਂ ਮੁਕੰਮਲ ਲੌਕਡਾਊਨ ਦੇ ਖ਼ਿਲਾਫ਼ ਹਾਂ। ਪਰ ਪ੍ਰਧਾਨ ਮੰਤਰੀ ਦੀ ਨਾਕਾਮੀ ਅਤੇ ਕੇਂਦਰ ਸਰਕਾਰ ਦੀ ਜ਼ੀਰੋ ਰਣਨੀਤੀ ਦੇਸ਼ ਨੂੰ ਮੁਕੰਮਲ ਲੌਕਡਾਊਨ ਵੱਧ ਧੱਕ ਰਹੀ ਹੈ। ਅਜਿਹੇ ’ਚ ਗਰੀਬ ਲੋਕਾਂ ਨੂੰ ਆਰਥਿਕ ਪੈਕੇਜ ਤੇ ਤੁਰੰਤ ਹਰ ਤਰ੍ਹਾਂ ਦੀ ਸਹਾਇਤਾ ਦੇਣਾ ਜ਼ਰੂਰੀ ਹੈ।’ -ਪੀਟੀਆਈ