ਕੋਲਕਾਤਾ, 11 ਜੂਨ
ਪੱਛਮੀ ਬੰਗਾਲ ਦੀ ਭਾਜਪਾ ਇਕਾਈ ਦੇ ਮੁਖੀ ਦਿਲੀਪ ਘੋਸ਼ ਨੇ ਅੱਜ ਕਿਹਾ ਕਿ ਨਿਊ ਟਾਊਨ ਵਿਚ ਰਿਹਾਇਸ਼ੀ ਕੰਪਲੈਕਸ ਅੰਦਰ ਪੁਲੀਸ ਮੁਕਾਬਲੇ ’ਚ ਦੋ ਗੈਂਗਸਟਰਾਂ ਦੇ ਮਾਰੇ ਜਾਣ ਸਬੰਧੀ ਜਾਂਚ ਕੇਂਦਰੀ ਜਾਂਚ ਏਜੰਸੀ ਨੂੰ ਕਰਨੀ ਚਾਹੀਦੀ ਹੈ ਕਿ ਗੈਂਗਸਟਰਾਂ ਨੂੰ ਅਪਾਰਟਮੈਂਟ ’ਚ ਫਲੈਟ ਕਿਵੇਂ ਮਿਲ ਗਿਆ। ਸ੍ਰੀ ਘੋਸ਼ ਨੇ ਕਿਹਾ, ‘‘ਇਸ ਕੇਸ ਦੀ ਜਾਂਚ ਲਾਜ਼ਮੀ ਤੌਰ ’ਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
ਇਹ ਸੂਬਾ ਅਤਿਵਾਦੀਆਂ ਤੇ ਅਪਰਾਧੀਆਂ ਦਾ ਗੜ੍ਹ ਬਣ ਚੁੱਕਾ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਦੋ ਸੰਗੀਨ ਅਪਰਾਧੀ ਜਿਨ੍ਹਾਂ ਦੇ ਸਿਰ ’ਤੇ ਇਨਾਮ ਰੱਖਿਆ ਹੋਇਆ, ਨੂੰ ਬੁੱਧਵਾਰ ਨੂੰ ਪੱਛਮੀ ਬੰਗਾਲ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਇਕ ਮੁਕਾਬਲੇ ’ਚ ਮਾਰ ਦਿੱਤਾ ਗਿਆ ਸੀ। -ਪੀਟੀਆਈ