ਨਵੀਂ ਦਿੱਲੀ, 11 ਮਾਰਚ
ਹਵਾਈ ਖੇਤਰ ਦੇ ਉਲੰਘਣ ਦੇ ਜਵਾਬ ਵਿਚ ਅੱਜ ਭਾਰਤ ਨੇ ਕਿਹਾ ਹੈ ਕਿ ਤਕਨੀਕੀ ਖਾਮੀਆਂ ਕਾਰਨ ਮਿਜ਼ਾਇਲ ਪਾਕਿਸਤਾਨ ਅੰਦਰਲੇ ਖੇਤਰ ਵਿਚ ਜਾ ਡਿੱਗੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਹਵਾਈ ਖੇਤਰ ਦਾ ਉਲੰਘਣ ਕਰਨ ’ਤੇ ਭਾਰਤ ਤੋਂ ਜਵਾਬ ਮੰਗਿਆ ਸੀ। ਭਾਰਤ ਦੀ ਮਿਜ਼ਾਇਲ ਪਾਕਿਸਤਾਨ ਦੇ 124 ਕਿਲੋਮੀਟਰ ਅੰਦਰਲੇ ਖੇਤਰ ਵਿਚ ਜਾ ਕੇ ਡਿੱਗ ਗਈ ਸੀ ਤੇ ਇਸ ਮਿਜ਼ਾਇਲ ਨੇ 3 ਮਿੰਟ ਵਿਚ 124 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ ਸੀ। ਇਹ ਸੁਪਰਸੋਨਿਕ ਮਿਜ਼ਾਇਲ ਮੀਆਂ ਚਨੂੰ ਖੇਤਰ ਵਿਚ ਜਾ ਡਿੱਗੀ ਸੀ ਜਿਸ ਵਿਚ ਕੋਈ ਬਾਰੂਦ ਆਦਿ ਨਹੀਂ ਸੀ। ਭਾਰਤ ਦੇ ਰੱਖਿਆ ਮੰਤਰਾਲੇ ਨੇ ਇਸ ਸਬੰਧੀ ਗਲਤੀ ਮੰਨ ਲਈ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦੇ ਦਿੱਤੇ ਹਨ।