ਕੋਚੀ, 22 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸੋਮਵਾਰ ਨੂੰ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਸਰਕਾਰ ਚਲਾਉਣ ਲਈ ਲੋਕਾਂ ਦੀ ਜੇਬ ਵਿਚੋਂ ਜਬਰੀ ਪੈਸਾ ਕੱਢ ਰਹੀ ਹੈ। ਇਥੋਂ ਦੇ ਮਹਿਲਾ ਕਾਲਜ ਸੇਂਟ ਟੈਰੇਸਾ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਗਾਂਧੀ ਨੇ ਅਰਥਵਿਵਸਥਾ ਵਿੱਚ ਨਿਘਾਰ ਲਈ ਸਰਕਾਰ ਦੇ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਦੱਸਿਆ।
ਚੋਣ ਪ੍ਰਚਾਰ ਲਈ ਕੇਰਲ ਪੁੱਜੇ ਸਾਬਕਾ ਕਾਂਗਰਸ ਪ੍ਧਾਨ ਨੇ ਕਿਹਾ, ‘ ਸਮੱਸਿਆ ਕੁਝ ਹੋਰ ਸਮਾਂ ਜਾਰੀ ਰਹੇਗੀ, ਕਿਉਂਕਿ ਕੁ-ਪ੍ਰਬੰਧ ਬਹੁਤ ਜ਼ਿਆਦਾ ਅਤੇ ਡੂੰਘਾ ਹੈ।’ ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਦੇਣਾ ਇਸ ਸੰਕਟ ਵਿਚੋਂ ਨਿਕਲਣ ਦਾ ਇਕੋ ਇਕ ਰਾਹ ਹੈ ਤੇ ਸਰਕਾਰ ਸੁਣ ਨਹੀਂ ਰਹੀ ਅਤੇ ਕਹਿ ਰਹੀ ਹੈ ਕਿ ‘ਵਧ ਉਤਪਾਦਨ’ ਕਰੋ। -ਏਜੰਸੀ