ਨਵੀਂ ਦਿੱਲੀ, 15 ਜਨਵਰੀ
ਨਵੇਂ ਸੰਸਦ ਭਵਨ ਦੀ ਉਸਾਰੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਕ ਮਹੀਨਾ ਪਹਿਲਾਂ ਸੈਂਟਰਲ ਵਿਸਟਾ ਯੋਜਨਾ ਤਹਿਤ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਨਵੀਂ ਸੰਸਦ ਦੀ ਇਮਾਰਤ ਸ਼ਕਲ ਵਿਚ ਤਿਕੋਣੀ ਹੋਵੇਗੀ। ਇਹ ਸੰਨ 2022 ਵਿਚ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਤੱਕ ਤਿਆਰ ਹੋਵੇਗੀ। ਸਰਕਾਰ ਸਾਲ 2022 ਦੇ ਮੌਨਸੂਨ ਸੈਸ਼ਨ ਨੂੰ ਨਵੀਂ ਇਮਾਰਤ ਕਰਵਾਉਣਾ ਚਾਹੁੰਦੀ ਹੈ।