ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 10 ਮਈ
ਦਿੱਲੀ ਹਾਈ ਕੋਰਟ ਨੇ ਕਰੋਨਾ ਦੇ ਵਧਦੇ ਕੇਸਾਂ ਦੇ ਹਵਾਲੇ ਨਾਲ ਸੈਂਟਰਲ ਵਿਸਟਾ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ’ਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ’ਤੇ ਭਲਕੇ ਮੰਗਲਵਾਰ ਨੂੰ ਸੁਣਵਾਈ ਕਰਨ ਦੀ ਹਾਮੀ ਭਰ ਦਿੱੱਤੀ ਹੈ। ਚੀਫ਼ ਜਸਟਿਸ ਡੀ.ਐੱਨ.ਪਟੇਲ ਦੇ ਬੈਂਚ ਨੇ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੂੰ ਦੱਸਿਆ ਕਿ ‘ਅਸੀਂ ਇਸ ’ਤੇ ਭਲਕੇ ਸੁਣਵਾਈ ਕਰਾਂਗੇ।’ ਦਿੱਲੀ ਦੇ ਐਨ ਵਿਚਾਲੇ ਉਸਾਰੀ ਅਧੀਨ ਇਸ ਪ੍ਰਾਜੈਕਟ ਲਈ 74 ਏਕੜ ਜ਼ਮੀਨ ਖਾਲੀ ਕਰਵਾਈ ਗਈ ਹੈ। ਪ੍ਰਾਜੈਕਟ ਤਹਿਤ ਸ਼ਾਸਤਰੀ ਭਵਨ, ਉਦਯੋਗ ਭਵਨ, ਕ੍ਰਿਸ਼ੀ ਭਵਨ, ਵਿਗਿਆਨ ਭਵਨ, ਉਪ ਰਾਸ਼ਟਰਪਤੀ ਦੀ ਰਿਹਾਇਸ਼ ਤੇ ਲੋਕ ਨਾਇਕ ਭਵਨ ਸਮੇਤ ਦਸ ਦੇ ਕਰੀਬ ਇਮਾਰਤਾਂ ਦੀ ਤੋੜ ਭੰਨ ਕੀਤੀ ਜਾਣੀ ਹੈ। -ਪੀਟੀਆਈ