ਨਵੀਂ ਦਿੱਲੀ, 15 ਨਵੰਬਰ
ਆਈਆਰਸੀਟੀਸੀ ਨੇ ਧਾਰਮਿਕ ਸਥਾਨਾਂ ’ਤੇ ਜਾਣ ਵਾਲੀਆਂ ਰੇਲ ਗੱਡੀ ਵਿੱਚ ਰੇਲਵੇ ਕੈਟਰਿੰਗ ਸ਼ਾਖਾ ਨੂੰ ਸ਼ਾਕਾਹਾਰੀ ਭੋਜਨ ਪਕਾਉਣ, ਲਿਜਾਣ ਅਤੇ ਭੰਡਾਰਨ ਦੀ ਪ੍ਰਕਿਰਿਆ ਵਿੱਚ ਪ੍ਰਮਾਣਿਤ ਕਰਨ ਲਈ ਭਾਰਤੀ ਸਾਤਵਿਕ ਪ੍ਰੀਸ਼ਦ ਨਾਲ ਸਮਝੌਤਾ ਕੀਤਾ ਹੈ। ਅਜਿਹਾ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਭੋਜਨ ਸ਼ਾਕਾਹਾਰੀ ਮਾਹੌਲ ਵਿੱਚ ਹੀ ਬਣਾਇਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਸ਼ੁੱਧ ਸ਼ਾਕਾਹਾਰੀ ਭੋਜਨ ਨਾ ਸਿਰਫ ਉਨ੍ਹਾਂ ਯਾਤਰੀਆਂ ਨੂੰ ਹੀ ਪਰੋਸਿਆ ਜਾਂਦਾ ਹੈ ਜੋ ਇਸ ਦੀ ਮੰਗ ਕਰਦੇ ਹਨ, ਸਗੋਂ ਇਹ ਵੀ ਯਕੀਨੀ ਬਣਾਉਣਾ ਹੈ ਕਿ ਭੋਜਨ ਪਕਾਉਣ ਦੀ ਪ੍ਰਕਿਰਿਆ ਵੀ ‘ਸਾਤਵਿਕ’ ਹੋਵੇ। -ਏਜੰਸੀ