ਮੰਡੀ ਅਤੇ ਪੰਡੋਹ ਵਿਚਕਾਰ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ’ਤੇ ਤਿੰਨ ਥਾਵਾਂ (5 ਮੀਲ, 6 ਮੀਲ ਅਤੇ 9 ਮੀਲ) ‘ਤੇ ਭਾਰੀ ਮੀਂਹ ਅਤੇ ਢਿੱਗਾਂ ਖਿਸਕਣ ਕਾਰਨ, ਇਹ ਰਸਤਾ ਬੀਤੀ ਰਾਤ 9:30 ਵਜੇ ਤੋਂ ਬੰਦ ਹੈ। ਜਦੋਂ ਕਿ ਛੋਟੇ ਵਾਹਨਾਂ ਨੂੰ ਬਦਲਵੇਂ ਰੂਟ ਕਟੌਲਾ ਅਤੇ ਗੋਹਰ ਰਾਹੀਂ ਭੇਜਿਆ ਜਾ ਰਿਹਾ ਹੈ, ਵੱਡੀ ਗਿਣਤੀ ਵਿੱਚ ਵਾਹਨ ਦੋਵੇਂ ਪਾਸੇ ਫਸੇ ਹੋਏ ਹਨ।
ਮੰਡੀ ਦੇ ਏਐਸਪੀ ਸਾਗਰ ਚੰਦਰ ਨੇ ਦੱਸਿਆ ਕਿ 5 ਮੀਲ ਅਤੇ 6 ਮੀਲ ‘ਤੇ ਮਲਬਾ ਸਾਫ਼ ਕਰ ਦਿੱਤਾ ਗਿਆ ਹੈ, ਪਰ 9 ਮੀਲ ’ਤੇ ਰੁਕਾਵਟਾਂ ਨੂੰ ਹਟਾਉਣ ਲਈ ਕੁੱਝ ਸਮਾਂ ਲੱਗਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਪੰਡੋਹ ਅਤੇ ਔਟ ਵਿਚਕਾਰ ਰਾਸ਼ਟਰੀ ਰਾਜਮਾਰਗ ਖੁੱਲ੍ਹਾ ਹੈ, ਪਰ ਦਿਉੜ ਨਾਲੇ ਅਤੇ ਯੋਗਿਨੀ ਮਾਤਾ ਮੰਦਰ ਦੇ ਨੇੜੇ ਵਾਹਨਾਂ ਭੀੜ ਕਾਰਨ ਆਵਾਜਾਈ ਵਿੱਚ ਪ੍ਰਭਾਵਿਤ ਹੋ ਰਹੀ ਹੈ। ਪੁਲੀਸ ਭੀੜ ਨੂੰ ਘੱਟ ਕਰਨ ਲਈ ਇਨ੍ਹਾਂ ਥਾਵਾਂ ‘ਤੇ ਇੱਕ ਤਰਫ਼ਾ ਆਵਾਜਾਈ ਦਾ ਪ੍ਰਬੰਧ ਕਰ ਰਹੀ ਹੈ।