ਮੁੰਬਈ, 23 ਸਤੰਬਰ
ਮੁੰਬਈ ਪੁਲੀਸ ਦੇ ਨਸ਼ਾ ਵਿਰੋਧੀ ਸੈੱਲ (ਏਐੱਨਸੀ) ਨੇ 2500 ਕਰੋੜ ਰੁਪਏ ਦਾ ਡਰੱਗ ਬਰਾਮਦ ਹੋਣ ਦੇ ਕੇਸ ਵਿਚ 8 ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਮਾਮਲਾ ਮੇਫੇਡਰੋਨ ਦੀ ਬਰਾਮਦਗੀ ਨਾਲ ਜੁੜਿਆ ਹੋਇਆ ਹੈ। ਵਿਸ਼ੇਸ਼ ਅਦਾਲਤ ਵਿਚ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ 4818 ਸਫ਼ਿਆਂ ਦਾ ਦੋਸ਼ ਪੱਤਰ ਦਾਖਲ ਕੀਤਾ ਹੈ। ਮੁੰਬਈ ਪੁਲੀਸ ਨੇ ਇਸ ਮਾਮਲੇ ਵਿਚ ਸਿੰਥੈਟਿਕ ਡਰੱਗ ਬਣਾਉਣ ਵਾਲੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਫ਼ਿਲਹਾਲ ਨਿਆਂਇਕ ਹਿਰਾਸਤ ਵਿਚ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਏਐਨਸੀ ਨੇ ਨਾਲਾਸੋਪਾਰਾ ਤੇ ਅੰਬਰਨਾਥ ਵਿਚ ਛਾਪੇ ਮਾਰੇ ਸਨ। ਏਐੱਨਸੀ ਹੁਣ ਇਸ ਕੇਸ ’ਚ ਸਪਲਾਈ ਨੈੱਟਵਰਕ ਨੂੰ ਲੱਭਣ ਲਈ ਕੰਮ ਕਰੇਗਾ। -ਪੀਟੀਆਈ