ਨਾਗਪੁਰ, 5 ਦਸੰਬਰ
ਇੱਥੋਂ ਦੀ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ 2014 ਵਿੱਚ ਚੋਣ ਹਲਫ਼ਨਾਮੇ ਵਿਚ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਨਾ ਦੇਣ ਨਾਲ ਸਬੰਧਤ ਹੈ। ਵਕੀਲ ਸਤੀਸ਼ ਉਕੇ ਨੇ ਦੇਵੇਂਦਰ ਫੜਨਵੀਸ ਖ਼ਿਲਾਫ਼ ਕੇਸ ਚਲਾਉਣ ਲਈ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਦੋਵਾਂ ਧਿਰਾਂ ਦੇ ਪੱਖ 24 ਨਵੰਬਰ ਨੂੰ ਸੁਣੇ ਸਨ। -ਪੀਟੀਆਈ