ਨਵੀਂ ਦਿੱਲੀ: ਸੀਬੀਆਈ ਨੇ ਧਾਰਵਾੜ ਦੇ ਭਾਜਪਾ ਜ਼ਿਲ੍ਹਾ ਪੰਚਾਇਤ ਮੈਂਬਰ ਯੋਗੇਸ਼ ਗੌੜਾ ਦੀ ਸਾਲ 2016 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਵਿਨੈ ਕੁਲਕਰਨੀ ਅਤੇ ਦੋ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਵਿਨੈ ਕੁਲਕਰਨੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ’ਚ ਮੰਤਰੀ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਕੁਲਕਰਨੀ ਤੋਂ ਇਲਾਵਾ ਚੰਦਰਸ਼ੇਖਰ ਇੰਦੀ ਅਤੇ ਸ਼ਿਵਾਨੰਦ ਬਰਦਰ ਖ਼ਿਲਾਫ਼ ਧਾਰਵਾੜ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼-ਪੱਤਰ ਦਾਖ਼ਲ ਕੀਤੇ ਹਨ। -ਪੀਟੀਆਈ