ਹੈਦਰਾਬਾਦ: ਭਾਰਤ ਵੱਲੋਂ ਹੈਲੀਕਾਪਟਰਾਂ ਦੀ 5 ਟਨ ਸ਼੍ਰੇਣੀ ’ਚ ਡਿਜ਼ਾਈਨ, ਵਿਕਾਸ ਅਤੇ ਅਪਰੇਸ਼ਨ ’ਚ ਤਾਕਤ ਦਿਖਾਉਣ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਆਲਮੀ ਪੱਧਰ ’ਤੇ ਮੋਹਰੀ ਬਣਨ ਲਈ ਹੁਣ 10 ਟਨ ਦੇ ਮਲਟੀਪਰਪਜ਼ ਹੈਲੀਕਾਪਟਰ ਦਾ ਡਿਜ਼ਾਈਨ ਤਿਆਰ ਕਰਨ ਦੀ ਲੋੜ ਹੈ। ਚੇਤਕ ਹੈਲੀਕਾਪਟਰ ਦੇ ਇਥੇ ਡਾਇਮੰਡ ਜੁਬਲੀ ਜਸ਼ਨਾਂ ਦੌਰਾਨ ਆਪਣੇ ਸੰਬੋਧਨ ’ਚ ਰਾਜਨਾਥ ਸਿੰਘ ਨੇ ਕਿਹਾ ਕਿ ਇਕ ਅੰਦਾਜ਼ੇ ਮੁਤਾਬਕ ਭਾਰਤ ’ਚ 1000 ਤੋਂ ਜ਼ਿਆਦਾ ਸਿਵਲੀਅਨ ਅਤੇ ਇੰਨੀ ਗਿਣਤੀ ’ਚ ਹੀ ਮਿਲਟਰੀ ਸੈਕਟਰ ’ਚ ਵੀ ਹੈਲੀਕਾਪਟਰਾਂ ਦੀ ਮੰਗ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਹੈਲੀਕਾਪਟਰ ਮਾਰਕਿਟ ’ਚ ਵੱਡੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਬਾਹਰੀ ਹਾਲਾਤ ਕਾਰਨ ਭਾਰਤ ਦੇ ਅਹਿਮ ਹਥਿਆਰਾਂ ਅਤੇ ਸਾਜ਼ੋ-ਸਾਮਾਨ ਦੀ ਸਰਵਿਸ ’ਤੇ ਅਸਰ ਪਿਆ ਹੈ ਜਿਸ ਕਰਕੇ ਹੁਣ ਸਮੇਂ ਦੀ ਲੋੜ ਹੈ ਕਿ ਰੱਖਿਆ ਖੇਤਰ ’ਚ ਆਤਮ-ਨਿਰਭਰਤਾ ’ਤੇ ਲਗਾਤਾਰ ਤੇਜ਼ੀ ਨਾਲ ਕਦਮ ਅਗਾਂਹ ਵਧਾਏ ਜਾਣ। -ਪੀਟੀਆਈ