ਦਾਂਤੇਵਾੜਾ, 16 ਜੁਲਾਈ
ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਬੁਰਕਾਪਾਲ ਨਕਸਲੀ ਹਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ 121 ਆਦਿਵਾਸੀਆਂ ਨੂੰ ਬਰੀ ਕਰ ਦਿੱਤਾ। ਸਾਲ 2017 ਵਿੱਚ ਹੋਏ ਇਸ ਹਮਲੇ ਵਿੱਚ ਸੀਆਰਪੀਐੱਫ ਦੇ 25 ਜਵਾਨ ਮਾਰੇ ਗਏ ਸਨ। ਬਚਾਅ ਪੱਖ ਦੀ ਵਕੀਲ ਬੇਲਾ ਭਾਟੀਆ ਨੇ ਕਿਹਾ ਕਿ ਇਸਤਗਾਸਾ ਧਿਰ ਇਨ੍ਹਾਂ ਆਦਿਵਾਸੀਆਂ ਦੇ ਨਕਸਲੀਆਂ ਨਾਲ ਸਬੰਧ ਅਤੇ ਅਪਰਾਧ ਵਿੱਚ ਸ਼ਮੂਲੀਅਤ ਸਬੰਧੀ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੀ, ਜਿਸ ਮਗਰੋਂ ਐੱਨਆਈਏ ਦੇ ਵਿਸ਼ੇਸ਼ ਜੱਜ ਦੀਪਕ ਕੁਮਾਰ ਦੇਸ਼ਲਹਰੇ ਨੇ ਇਨ੍ਹਾਂ ਨੂੰ ਬਰੀ ਕਰ ਦਿੱਤਾ।