ਰਾਏਪੁਰ, 12 ਜੁਲਾਈ
ਇਥੋਂ ਦੇ ਸਕੂਲ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਨੇ ਹਿੰਸਕ ਰੂਪ ਧਾਰ ਲਿਆ ਤੇ ਚਾਰ ਵਿਦਿਆਰਥੀਆਂ ਨੇ 16 ਵਰ੍ਹਿਆਂ ਦੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਭਾਨਪੁਰੀ ਇਲਾਕੇ ਦੇ ਸਕੂਲ ਵਿੱਚ ਵਾਪਰੀ ਅਤੇ ਪੁਲੀਸ ਨੇ ਚਾਰੋ ਨਾਬਾਲਗ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮੋਹਨ ਸਿੰਘ ਰਾਜਪੂਤ ਵਜੋਂ ਹੋਈ ਹੈ। ਉਹ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦੇਣ ਗਿਆ ਸੀ। ਖਾਮਤਰਾਏ ਥਾਣੇ ਦੀ ਮੁਖੀ ਸੋਨਲ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਦੇ ਬਾਹਰ ਮੋਹਨ ਸਿੰਘ ਦੀ 11ਵੀਂ ਦੇ ਵਿਦਿਆਰਥੀਆਂ ਨਾਲ ਬਹਿਸ ਹੋ ਗਈ। ਇਨ੍ਹਾਂ ਪਾੜ੍ਹਿਆਂ ਨੇ ਮਿਲ ਕੇ ਮੋਹਨ ਸਿੰਘ ਨੂੰ ਕੁੱਟਿਆ ਜਿਸ ਕਾਰਨ ਉਹ ਦਮ ਤੋੜ ਗਿਆ। -ਏਜੰਸੀ