ਨਵੀਂ ਦਿੱਲੀ, 7 ਅਪਰੈਲ
ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕੀਰਤੀ ਨੂੰ ਆਈਐੱਨਐਕਸ ਮੀਡੀਆ ਮਨੀ ਲੌਂਡਰਿੰਗ ਮਾਮਲੇ ਵਿੱਚ ਬੁੱਧਵਾਰ ਨੂੰ ਅਦਾਲਤ ਵਿੱਚ ਨਿਜੀ ਤੌਰ ’ਤੇ ਪੇਸ਼ ਹੋਣ ਦੀ ਛੋਟੇ ਦੇ ਦਿੱਤੀ। ਵਿਸ਼ੇਸ਼ ਜੱਜ ਐੱਮ ਕੇ ਨਾਗਪਾਲ ਨੇ ਚਿਦੰਬਰਮ ਨੂੰ ਇਹ ਰਾਹਤ ਦਿੱਤੀ। ਅਦਾਲਤ ਮਾਮਲੇ ’ਤੇ ਅਗਲੀ ਸੁਣਵਾਈ 16 ਅਪਰੈਲ ਨੂੰ ਕਰੇਗੀ। ਚਿਦੰਬਰਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਹਾਲ ਦੀ ਘੜੀ ਤਮਿਲ ਨਾਡੂ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਤੇ ਦੋਵੇਂ ਪਿਤਾ ਪੁੱਤਰ ਸਟਾਰ ਪ੍ਰਚਾਰਕ ਹਨ। ਅਦਾਲਤ ਨੇ ਮਾਮਲੇ ਵਿੱਚ ਮੁਲਜ਼ਮ ਪੀਟਰ ਮੁਖਰਜੀ ਵੱਲੋਂ ਦਾਖਲ ਜ਼ਮਾਨਤ ਅਰਜ਼ੀ ’ਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। -ਏਜੰਸੀ