ਨਵੀਂ ਦਿੱਲੀ, 26 ਜੁਲਾਈ
ਚੀਫ ਜਸਟਿਸ ਐਨਵੀ ਰਾਮੰਨਾ ਨੇ ਮੰਗਲਵਾਰ ਨੂੰ ਕਿਹਾ ਕਿ ਮੀਡੀਆ ਨੂੰ ਇਮਾਨਦਾਰ ਪੱਤਰਕਾਰੀ ਤੱਕ ਸੀਮਤ ਰਹਿਣਾ ਚਾਹੀਦਾ ਹੈ ਅਤੇ ਪੱਤਰਕਾਰੀ ਨੂੰ ਆਪਣੇ ਰਸੂਖ਼ ਅਤੇ ਵਪਾਰਕ ਹਿੱਤਾਂ ਦਾ ਵਿਸਥਾਰ ਕਰਨ ਲਈ ਇਕ ਸਾਧਨ ਵਜੋਂ ਨਹੀਂ ਵਰਤਣਾ ਚਾਹੀਦਾ। ਚੀਫ ਜਸਟਿਸ ਨੇ ਕਿਹਾ ਕਿ ਹੋਰਨਾਂ ਵਪਾਰਕ ਹਿੱਤਾਂ ਵਾਲਾ ਮੀਡੀਆ ਘਰਾਣਾ ਬਾਹਰੀ ਦਬਾਅ ਪ੍ਰਤੀ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਜ਼ਿਆਦਾਤਰ ਵਪਾਰਕ ਹਿੱਤ ਨਿਰਪੱਖ ਪੱਤਰਕਾਰੀ ਦੀ ਭਾਵਨਾ ’ਤੇ ਅਸਰਅੰਦਾਜ਼ ਹੋ ਜਾਂਦੇ ਹਨ , ਜਿਸ ਕਾਰਨ ਲੋਕਤੰਤਰ ਨਾਲ ਸਮਝੌਤਾ ਹੋ ਜਾਂਦਾ ਹੈ। ਉਹ ਗੁਲਾਬ ਚੰਦ ਕੋਠਾਰੀ ਦੀ ਪੁਸਤਕ ‘ਦਿ ਗੀਤਾ ਵਿਗਿਆਨ ਉਪਨਿਸ਼ਦ’ ਦੇ ਰਿਲੀਜ਼ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਸਮਾਗਮ ਦੀ ਪ੍ਰਧਾਨਗੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ। –ਏਜੰਸੀ