ਨਵੀਂ ਦਿੱਲੀ, 12 ਅਕਤੂਬਰ
ਕੇਂਦਰੀ ਸਰਕਾਰ ਨੇ ਆਲਮੀ ਸਿਹਤ ਸੰਸਥਾ ਦੀ ਰਿਪੋਰਟ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੀ ਅਗਵਾਈ ਡਾ. ਵਾਈ ਕੇ ਗੁਪਤਾ ਕਰਨਗੇ, ਜੋ ਮੈਡੀਸਨ ਬਾਰੇ ਸਟੈਂਡਿੰਗ ਨੈਸ਼ਨਲ ਕਮੇਟੀ ਦੇ ਉਪ ਚੇਅਰਪਰਸਨ ਹਨ। ਤਿੰਨ ਹੋਰਨਾਂ ਮੈਂਬਰਾਂ ਵਿੱਚ ਡਾ. ਪ੍ਰਗਿਆ ਡੀ ਯਾਦਵ, ਐਨਆਈਵੀ, ਆਈਸੀਐਮਆਰ ਪੁਣੇ; ਡਾ. ਆਰਤੀ ਬਹਿਲ, ਡਿਵੀਜ਼ਨ ਆਫ ਐਪੀਡੈਮੀਓਲੋਜੀ ਐਨਸੀਡੀਸੀ, ਨਵੀਂ ਦਿੱਲੀ ਅਤੇ ਏ ਕੇ ਪ੍ਰਧਾਨ ਜੇਡੀਸੀ(I), ਸੀਡੀਐਸਸੀਓ ਸ਼ਾਮਲ ਹਨ। -ਏਜੰਸੀ