ਨਵੀਂ ਦਿੱਲੀ, 28 ਜੂਨ
ਚੀਨੀ ਕੰਪਨੀਆਂ ਤੋਂ ਦਾਨ ਲੈਣ ਦੇ ਮੁੱਦੇ ਤੇ ਵਿਰੋਧੀ ਕਾਂਗਰਸ ਅਤੇ ਸੱਤਾਧਾਰੀ ਭਾਜਪਾ ਦਰਮਿਆਨ ਰਾਜਨੀਤਿਕ ਖਿੱਤੋਤਾਣ ਦੌਰਾਨ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ-ਕੇਅਰਜ਼ ਫੰਡ ਨੂੰ ਚੀਨੀ ਫਰਮਾਂ ਤੋਂ ਦਾਨ ਵੀ ਮਿਲਿਆ ਹੈ। ਕਾਂਗਰਸ ਦੇ ਸੀਨੀਅਰ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਦੁਸ਼ਮਣੀ ਦੇ ਬਾਵਜੂਦ ਪੀਐੱਮ-ਕੇਅਰਜ਼ ਫੰਡ ਵਿਚ ਚੀਨੀ ਪੈਸੇ ਕਿਉਂ ਪ੍ਰਾਪਤ ਕੀਤੇ? ਕੀ ਪ੍ਰਧਾਨ ਮੰਤਰੀ ਨੂੰ ਵਿਵਾਦਪੂਰਨ ਕੰਪਨੀ ਹੁਅਵੇਈ ਤੋਂ 7 ਕਰੋੜ ਰੁਪਏ ਪ੍ਰਾਪਤ ਹੋਏ ਹਨ? ਕੀ ਹੁਆਵੇਈ ਦਾ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਨਾਲ ਸਿੱਧਾ ਸਬੰਧ ਹੈ? ਕੀ ਟਿਕ-ਟੌਕ ਦੀ ਮਾਲਕੀ ਵਾਲੀ ਚੀਨੀ ਕੰਪਨੀ ਨੇ ਵਿਵਾਦਪੂਰਨ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ 30 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ?” ਕਾਂਗਰਸ ਨੇ ਇਹ ਵੀ ਪੁੱਛਿਆ ਹੈ ਕੀ ਪੇਟੀਐੱਮ, ਜਿਸ ਦੀ 38 ਪ੍ਰਤੀਸ਼ਤ ਚੀਨੀ ਮਲਕੀਅਤ ਹੈ, ਨੇ 100 ਕਰੋੜ ਰੁਪਏ, ਓਪੋ ਨੇ1 ਕਰੋੜ ਅਤੇ ਜ਼ਿਓਮੀ ਨੇ 15 ਕਰੋੜ ਰੁਪਏ ਪ੍ਰਧਾਨ ਮੰਤਰੀ ਕੇਅਰ ਫੰਡਜ਼ ਲਈ ਦਿੱਤੇ ਹਨ।” ਕੀ ਪ੍ਰਧਾਨ ਮੰਤਰੀ ਮੋਦੀ ਨੇ ਪੀਐੱਮਐੱਨਆਰਐੱਫ ਵਿਚ ਪ੍ਰਾਪਤ ਚੰਦਾ ਵਿਵਾਦਪੂਰਨ ਪੀਐੱਮ-ਕੇਅਰਜ਼ ਫੰਡ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਕਿੰਨੇ ਸੌ ਕਰੋੜ ਦੀ ਰਕਮ ਤਬਦੀਲ ਕੀਤੀ ਗਈ ਹੈ?” ਸ੍ਰੀ ਸਿੰਘਵੀ ਨੇ ਕਿਹਾ ਕਿ ਰਿਪੋਰਟਾਂ ਦੱਸਦੀਆਂ ਹਨ ਕਿ 20 ਮਈ 2020 ਤੱਕ ਫੰਡ ਨੂੰ 9,678 ਕਰੋੜ ਰੁਪਏ ਮਿਲੇ ਸਨ। ਉਨ੍ਹਾਂ ਕਿਹਾ, “ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਾਲਾਂਕਿ ਚੀਨੀ ਫੌਜਾਂ ਸਾਡੇ ਖੇਤਰ ਵਿਚ ਸਨ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨੂੰ ਚੀਨੀ ਕੰਪਨੀਆਂ ਤੋਂ ਫੰਡ ਹੋਏ ਹਨ। ਕੋਈ ਵੀ ਪ੍ਰਧਾਨ ਮੰਤਰੀ-ਕੇਅਰਜ਼ ਫੰਡ ਦੇ ਸੰਵਿਧਾਨਕ ਸਰੂਪ ਬਾਰੇ ਨਹੀਂ ਜਾਣਦਾ ਹੈ ਅਤੇ ਇਸ ਨੂੰ ਕਿਵੇਂ ਨਿਯੰਤਰਿਤ ਕੀਤਾ ਜਾਂਦਾ ਹੈ ਜਾਂ ਇਸ ਨੂੰ ਦਿੱਤੇ ਜਾਣ ਵਾਲੇ ਪੈਸੇ ਦੀ ਵਰਤੋਂ ਕਿਥੇ ਕੀਤੀ ਜਾਂਦੀ ਹੈ। ਇਹ ਫੰਡ ਕੈਗ ਸਮੇਤ ਕਿਸੇ ਵੀ ਜਨਤਕ ਅਥਾਰਟੀ ਦੁਆਰਾ ਆਡਿਟ ਦੇ ਅਧੀਨ ਨਹੀਂ ਹੈ।” ਸਿੰਘਵੀ ਨੇ ਦਾਅਵਾ ਕੀਤਾ, “ਇਹ ਫੰਡ ਜ਼ੀਰੋ ਪਾਰਦਰਸ਼ਤਾ ਅਤੇ ਜ਼ੀਰੋ ਜਵਾਬਦੇਹੀ ਦੇ ਨਾਲ ਗੁਪਤ ਰੂਪ ਵਿੱਚ ਪ੍ਰਧਾਨ ਮੰਤਰੀ ਦੁਆਰਾ ਚਲਾਇਆ ਜਾਂਦਾ ਹੈ। ਕਾਂਗਰਸ ਦੇ ਬੁਲਾਰੇ ਨੇ ਸਵਾਲ ਕੀਤਾ ਕਿ “ਜੇ ਭਾਰਤ ਦੇ ਪ੍ਰਧਾਨ ਮੰਤਰੀ ਵਿਵਾਦਪੂਰਨ ਫੰਡ ਵਿੱਚ ਚੀਨੀ ਕੰਪਨੀਆਂ ਦੇ ਸੈਂਕੜੇ ਕਰੋੜ ਦੇ ਚੰਦੇ ਨੂੰ ਸਵੀਕਾਰ ਕੇ ਆਪਣੀ ਭਾਰਤ ਦੀ ਸਥਿਤੀ ਨਾਲ ਸਮਝੌਤਾ ਕਰਨਗੇ ਤਾਂ ਉਹ ਚੀਨੀ ਹਮਲੇ ਵਿਰੁੱਧ ਦੇਸ਼ ਦੀ ਰੱਖਿਆ ਕਿਵੇਂ ਕਰਨਗੇ?” ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਲਾਪ੍ਰਵਾਹੀ ਕਾਰਨ ਚੀਨੀ ਫੌਜ ਨੇ ਭਾਰਤ ਦੇ ਕਈ ਇਲਾਕਿਆਂ ਵਿੱਚ ਘੁਸਪੈਠ ਕੀਤੀ ਹੈ। ਘਵੀ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸ਼ਰਮੀ ਨਾਲ ਦੇਸ਼ ਨੂੰ ਗੁੰਮਰਾਹ ਕਰਦੇ ਹਨ ਅਤੇ ਇਹ ਦਾਅਵਾ ਕਰਦਿਆਂ ਚੀਨ ਨੇ ਭਾਰਤ ਦੇ ਖੇਤਰ ਵਿੱਚ ਘੁਸਪੈਠ ਨਹੀਂ ਕੀਤੀ ਹੈ, ਨਾ ਹੀ ਇਹ ਕਿਸੇ ਵੀ ਖੇਤਰ ਉੱਤੇ ਕਬਜ਼ਾ ਹੈ।” ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ ਰਾਸ਼ਟਰੀ ਹਿੱਤ ਵਿੱਚ ਸਵਾਲ ਪ੍ਰਸ਼ਨ ਪੁੱਛਦੀ ਰਹੇਗੀ।