ਪਟਨਾ, 16 ਅਕਤੂਬਰ
ਭਾਜਪਾ ਦੇ ਸੀਨੀਅਰ ਆਗੂ ਤੇ ਬਿਹਾਰ ਦੇ ਪਾਰਟੀ ਇੰਚਾਰਜ ਭੁਪੇਂਦਰ ਯਾਦਵ ਨੇ ਐੱਨਡੀਏ ਤੇ ਨਿਤੀਸ਼ ਕੁਮਾਰ ਬਾਰੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਵੱਲੋਂ ਦਿੱਤੇ ਗਏ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੱਜ ਕਿਹਾ ਕਿ ਪਹਿਲਾਂ ਉਹ ਬਿਹਾਰ ਸਰਕਾਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਸਨ ਪਰ ਹੁਣ ਨਿੱਜੀ ਸਵਾਰਥ ਹਿੱਤ ਝੂਠ ਦੀ ਸਿਆਸਤ ਕਰ ਰਹੇ ਹਨ। ਸ੍ਰੀ ਯਾਦਵ ਨੇ ਟਵੀਟ ਕੀਤਾ, ‘ਚਿਰਾਗ ਪਾਸਵਾਨ ਵੱਲੋਂ ਐੱਨਡੀਏ ਤੇ ਨਿਤੀਸ਼ ਕੁਮਾਰ ਬਾਰੇ ਦਿੱਤਾ ਗਿਆ ਬਿਆਨ ਮੰਦਭਾਗਾ ਹੈ। ਇਸੇ ਗੱਠਜੋੜ ’ਚ ਰਹਿ ਕੇ ਉਹ ਚੋਣ ਲੜੇ ਤੇ ਸੰਸਦ ਮੈਂਬਰ ਬਣੇ।’ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਹੁਣ ਚਿਰਾਗ ਨਿੱਜੀ ਸਵਾਰਥ ਹਿੱਤ ਝੂਠ ਦੀ ਸਿਆਸਤ ਕਰ ਰਹੇ ਹਨ।
-ਪੀਟੀਆਈ