ਨਵੀਂ ਦਿੱਲੀ, 15 ਅਕਤੂਬਰ
ਲਗਪਗ ਸੱਤ ਮਹੀਨਿਆਂ ਦੇ ਵਕਫ਼ੇ ਮਗਰੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਅੱਜ ਤੋੋਂ ਸਿਨੇਮਾਘਰ ਤੇ ਮਲਟੀਪਲੈਕਸ ਮੁੜ ਖੁੱਲ੍ਹ ਗਏ। ਕਰੋਨਾ ਦੇ ਪ੍ਰਛਾਵੇਂ ਹੇਠ ਖੁੱਲ੍ਹੇ ਇਨ੍ਹਾਂ ਸਿਨੇਮਾਘਰਾਂ ’ਚ ਦਰਸ਼ਕਾਂ ਦੇ ਬੈਠਣ ਲਈ ਜਿੱਥੇ ਬਦਲਵਾਂ ਸੀਟਿੰਗ ਪ੍ਰਬੰਧ ਕੀਤਾ ਗਿਆ ਹੈ, ਉਥੇ ਇਹ ਆਪਣੀ ਅੱਧੀ (50 ਫੀਸਦ) ਸਮਰੱਥਾ ਨਾਲ ਹੀ ਚੱਲਣਗੇ। ਹੋਰ ਤਾਂ ਹੋਰ ਦਰਸ਼ਕਾਂ ਨੂੰ ਖਾਣ-ਪੀਣ ਲਈ ਪੈਕ ਕੀਤੇ ਸਨੈਕਸ ਮਿਲਣਗੇ।
-ਪੀਟੀਆਈ