ਗੋਪੇਸ਼ਵਰ, 16 ਨਵੰਬਰ
ਠੰਡ ਅਤੇ ਬਰਫ਼ਬਾਰੀ ਦੇ ਚੱਲਦੇ ਸੋਮਵਾਰ ਨੂੰ ਭਈਆ ਦੂਜ ਦੇ ਪਵਿੱਤਰ ਮੌਕੇ ’ਤੇ ਉਤਰਾਖੰਡ ਦੇ ਗੜ੍ਹਵਾਲ ਵਿੱਚ ਸਥਿਤ ਕੇਦਾਰਨਾਥ ਮੰਦਿਰ ਦੇ ਕਿਵਾੜ ਸੀਤਕਾਲ ਲਈ ਬੰਦ ਹੋ ਗਏ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉੱਤਰਾਖੰਡ ਦੇ ਉਨ੍ਹਾਂ ਦੇ ਹਮਰੁਤਬਾ ਤਿਵੇਂਦਰ ਸਿੰਘ ਰਾਵਤ ਮੌਜੂਦ ਸਨ। ਕੇਦਾਰਨਾਥ ਵਿੱਚ ਐਤਵਾਰ ਰਾਤ ਨੂੰ ਮੌਸਮ ਬਦਲ ਗਿਆ ਤੇ ਹਲਕੇ ਮੀਂਹ ਦੇ ਨਾਲ ਹੀ ਬਰਫ਼ਬਾਰੀ ਸ਼ੁਰੂ ਹੋ ਗਈ। 8.30 ਵਜੇ ਕਿਵਾੜ ਬੰਦ ਹੋਣ ਤੋਂ ਪਹਿਲਾਂ ਸੋਮਵਾਰ ਤੜਕੇ ਮੰਦਿਰ ਵਿੱਚ ਰਵਾਇਤੀ ਤਰੀਕੇ ਨਾਲ ਪੂਜਾ ਕੀਤੀ ਗਈ। -ਏਜੰਸੀ