ਕੋਲਕਾਤਾ, 13 ਅਪਰੈਲ
ਸੀਬੀਆਈ ਨੇ ਕੋਲਾ ਘੁਟਾਲਾ ਕੇਸ ਵਿਚ ਅੱਜ ਮੁੜ ਮੁੱਖ ਸਾਜ਼ਿਸ਼ਕਰਤਾ ਅਨੂਪ ਮਾਝੀ ਅਤੇ ਬਾਂਕੁਰਾ (ਪੱਛਮੀ ਬੰਗਾਲ) ਦੇ ਐੱਸਪੀ ਕੋਟੇਸ਼ਵਰ ਰਾਓ ਤੋਂ ਪੁੱਛਗਿੱਛ ਕੀਤੀ। ਸੀਬੀਆਈ ਇਸ ਕੇਸ ਵਿਚ ਮਾਝੀ ਤੋਂ ਸੱਤਵੀਂ ਵਾਰ ਪੁੱਛਗਿੱਛ ਕਰ ਰਹੀ ਹੈ। ਰਾਓ ਨੂੰ ਪਹਿਲੀ ਵਾਰ ਬਿਆਨ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ। ਈਡੀ ਨੇ ਪੰਜ ਅਪਰੈਲ ਨੂੰ ਮਾਝੀ ਦੀ 165.86 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਸੀ। ਜ਼ਬਤ ਕੀਤੀ ਗਈ ਸੰਪਤੀ ਪੱਛਮੀ ਬੰਗਾਲ ਦੇ ਪੁਰੂਲੀਆ ਤੇ ਬਾਂਕੁਰਾ ਵਿਚ ਸਥਿਤ ਹੈ।
ਸੀਬੀਆਈ ਨੇ ਇਸ ਮਾਮਲੇ ਵਿਚ ਪਿਛਲੇ ਸਾਲ ਨਵੰਬਰ ’ਚ ਕੇਸ ਦਰਜ ਕੀਤਾ ਸੀ। ਮਾਝੀ ਤੋਂ ਇਲਾਵਾ ਇਸ ਕੇਸ ਵਿਚ ਈਸਟਰਨ ਕੋਲਫੀਲਡ ਲਿਮਟਿਡ ਦੇ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ। -ਆਈਏਐਨਐੱਸ