ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਪੱਛਮੀ ਦਿੱਲੀ ’ਚ ਇੱਕ ਕਿਰਾਏ ਦੀ ਦੁਕਾਨ ਵਿਚੋਂ 208 ਕਿੱਲੋ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 2,080 ਕਰੋੜ ਰੁਪਏ ਬਣਦੀ ਹੈ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਇੱਕ ਹਫ਼ਤੇ ਅੰਦਰ ਬਰਾਮਦ ਕੀਤੀ ਨਸ਼ਿਆਂ ਦੀ ਇਹ ਦੂਜੀ ਵੱਡੀ ਖੇਪ ਹੈ। ਇਹ ਨਸ਼ੀਲਾ ਪਦਾਰਥ ਸਨੈਕਸ ਵਾਲੇ ਪਲਾਸਟਿਕ ਦੇ ਪੈਕਟਾਂ ਜਿਨ੍ਹਾਂ ’ਤੇ ‘ਟੇਸਟੀ ਟਰੀਟ’ ਅਤੇ ‘ਚਟਪਟਾ ਮਿਕਸਚਰ’ ਲਿਖਿਆ ਸੀ, ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਅਧਿਕਾਰੀ ਮੁਤਾਬਕ ਪੱਛਮੀ ਦਿੱਲੀ ਦੇ ਰਮੇਸ਼ ਨਗਰ ਇਲਾਕੇ ’ਚ ਇੱਕ ਛੋਟੀ ਦੁਕਾਨ ਅੰਦਰੋਂ ਡੱਬਿਆਂ ਵਿੱਚੋਂ ਅਜਿਹੇ 20-25 ਪੈਕਟ ਬਰਾਮਦ ਕੀਤੇ ਗਏ ਹਨ। ਦੁਕਾਨ ਮਾਲਕ ਸਣੇ ਦੋ ਜਣਿਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ। -ਪੀਟੀਆਈ