ਨਵੀਂ ਦਿੱਲੀ, 27 ਮਈ
ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਹਾਈ ਕੋਰਟ ਦੇ ਛੇ ਜੱਜਾਂ ਦੇ ਤਬਾਦਲੇ ਦੀ ਸਿਫਾਰਸ਼ ਕੀਤੀ ਹੈ। ਹਾਈ ਕੋਰਟਾਂ ਦੇ ਜੱਜਾਂ ਦੇ ਤਬਾਦਲਿਆਂ ਤੇ ਤਰੱਕੀਆਂ ਨਾਲ ਸਬੰਧਤ ਚੀਫ ਜਸਟਿਸ ਐੱਨਵੀ ਰਾਮੰਨਾ, ਜਸਟਿਸ ਯੂਯੂ ਲਲਿਤ ਤੇ ਜਸਟਿਸ ਏਐੱਮ ਖਾਨਵਿਲਕਰ ’ਤੇ ਆਧਾਰਿਤ ਕੌਲਿਜੀਅਮ ਨੇ ਇਹ ਸਿਫਾਰਸ਼ ਕੀਤੀ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਪਾਈ ਸੁੂਚੀ ਅਨੁਸਾਰ ਜਸਟਿਸ ਪੁਰੁਸ਼ੇਂਦਰ ਕੁਮਾਰ ਗੌਰਵ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਦਿੱਲੀ ਹਾਈ ਕੋਰਟ, ਜਸਟਿਸ ਅਹਿਸਾਨੁੱਦੀਨ ਅਮਾਨੁੱਲ੍ਹਾ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ, ਜਸਟਿਸ ਚਿਤਰੰਜਨ ਦਾਸ ਨੂੰ ਉੜੀਸਾ ਹਾਈ ਕੋਰਟ ਤੋਂ ਕਲਕੱਤਾ ਹਾਈ ਕੋਰਟ, ਜਸਟਿਸ ਸੁਭਾਸੀਸ ਤਲਾਪਾਤਰਾ ਨੂੰ ਤ੍ਰਿਪੁਰਾ ਹਾਈ ਕੋਰਟ ਤੋਂ ਉੜੀਸਾ ਹਾਈ ਕੋਰਟ, ਜਸਟਿਸ ਲਾਨੂਸੁੰਗਕੁਮ ਜਮੀਰ ਨੂੰ ਮਨੀਪੁਰ ਹਾਈ ਕੋਰਟ ਤੋਂ ਗੁਹਾਟੀ ਹਾਈ ਕੋਰਟ ਤੇ ਜਸਟਿਸ ਧੀਰਜ ਸਿੰਘ ਠਾਕੁਰ ਨੂੰ ਜੰਮੂ ਕਸ਼ਮੀਰ ਤੋਂ ਬੰਬੇ ਹਾਈ ਕੋਰਟ ਤਬਦੀਲ ਕੀਤਾ ਗਿਆ ਹੈ। -ਪੀਟੀਆਈ