ਨਵੀਂ ਦਿੱਲੀ: ਕਾਮੇਡੀਅਨ ਅਤੇ ਅਦਾਕਾਰ ਰਾਜੂ ਸ੍ਰੀਵਾਸਤਵ ਨੂੰ ਅੱਜ ਦਿਲ ਦਾ ਦੌਰਾ ਪੈਣ ਮਗਰੋਂ ਏਮਸ ਲਿਜਾਇਆ ਗਿਆ। 58 ਸਾਲਾ ਸਟੈਂਡਅਪ ਕਾਮੇਡੀਅਨ ਨੂੰ ਸਵੇਰੇ ਕਰੀਬ 10:45 ਵਜੇ ਏਮਸ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ। ਉਸ ਦੇ ਦੋਸਤ ਸੁਨੀਲ ਪਾਲ ਨੇ ਦੱਸਿਆ ਕਿ ਸ੍ਰੀਵਾਸਤਵ ਹੁਣ ਠੀਕ ਹੈ। ਉਸ ਦੇ ਰਿਸ਼ਤੇਦਾਰ ਅਸ਼ੋਕ ਸ੍ਰੀਵਾਸਤਵ ਨੇ ਦੱਸਿਆ ਕਿ ਰਾਜੂ ਨੂੰ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ। ਉਸ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹੇਠਾਂ ਡਿੱਗ ਗਿਆ। ਇਸ ਮਗਰੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। -ਪੀਟੀਆਈ