ਨਵੀਂ ਦਿੱਲੀ: ਇੱਥੇ ਏਮਸ ਵਿੱਚ ਦਾਖਲ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ ਅਤੇ ਉਸ ਨੂੰ ਹਾਲੇ ਵੀ ਆਈਸੀਯੂ ਵਿੱਚ ਜੀਵਨ ਰੱਖਿਅਕ ਪ੍ਰਣਾਲੀ ਸਹਾਰੇ ਰੱਖਿਆ ਹੋਇਆ ਹੈ। ਸੂਤਰਾਂ ਨੇ ਦੱਸਿਆ, ‘‘ਸ੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਿਲ ਦੇ ਦੌਰੇ ਮਗਰੋਂ ਉਸ ਦੇ ਦਿਮਾਗ ਨੂੰ ਨੁਕਸਾਨ ਹੋਇਆ ਹੈ।’’ -ਪੀਟੀਆਈ