ਹੈਦਰਾਬਾਦ, 24 ਅਗਸਤ
ਭਾਜਪਾ ’ਚੋਂ ਮੁਅੱਤਲ ਵਿਧਾਇਕ ਟੀ. ਰਾਜਾ ਸਿੰਘ ਵੱਲੋਂ ਪੈਗ਼ੰਬਰ ਮੁਹੰਮਦ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਖ਼ਿਲਾਫ਼ ਹੈਦਰਾਬਾਦ ਵਿਚ ਰੋਸ ਮੁਜ਼ਾਹਰੇ ਹੋਏ ਹਨ। ਇਸ ਤੋਂ ਬਾਅਦ ਸ਼ਹਿਰ ਵਿਚ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਚਾਰਮੀਨਾਰ ਇਲਾਕੇ ਦੇ ਸਹਾਇਕ ਪੁਲੀਸ ਕਮਿਸ਼ਨਰ ਜੀ. ਬੀਕਸ਼ਮ ਰੈੱਡੀ ਨੇ ਦੱਸਿਆ ਕਿ ਜਿੱਥੇ ਵੀ ਲੋੜ ਹੈ, ਉੱਥੇ ਵਾਧੂ ਬਲ ਤਾਇਨਾਤ ਕੀਤੇ ਗਏ ਹਨ। ਪਰ ਸਥਿਤੀ ਹੁਣ ਕਾਬੂ ਹੇਠ ਹੈ। ਏਆਈਐਮਆਈਐਮ ਦੇ ਵਿਧਾਇਕਾਂ ਨੇ ਵੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਜਾ ਕੇ ਮੁਜ਼ਾਹਰਾਕਾਰੀ ਨੌਜਵਾਨਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਜ਼ਿਕਰਯੋਗ ਹੈ ਕਿ ਟੀ. ਰਾਜਾ ਸਿੰਘ ਨੂੰ ਹੈਦਰਾਬਾਦ ਪੁਲੀਸ ਨੇ ਮੰਗਲਵਾਰ ਗ੍ਰਿਫ਼ਤਾਰ ਕੀਤਾ ਸੀ। ਭਾਜਪਾ ਨੇ ਪਾਰਟੀ ਦੇ ਸੰਵਿਧਾਨ ਦੀ ‘ਉਲੰਘਣਾ’ ਲਈ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਵਿਧਾਇਕ ਨੂੰ ਮਗਰੋਂ ਸਥਾਨਕ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। -ਪੀਟੀਆਈ