ਬਰਮਿੰਘਮ, 30 ਜੁਲਾਈ
ਭਾਰਤੀ ਮਹਿਲਾ ਵੇਟ ਲਿਫਟਰ ਮੀਰਾ ਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ ਦੇ 49 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗ਼ਮਾ ਹੈ। ਚਾਨੂ ਨੇ ਤਿੰਨ ਕੋਸ਼ਿਸ਼ਾਂ ਦੌਰਾਨ ਕੁੱਲ 201 ਕਿਲੋ ਵਜ਼ਨ ਚੁੱਕ ਕੇ ਭਾਰਤ ਦੀ ਝੋਲੀ ਸੁਨਹਿਰੀ ਤਗ਼ਮਾ ਪਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਨੂੰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਸ ਦੀ ਇਹ ਸਫਲਤਾ ਕਈ ਭਾਰਤੀਆਂ ਖਾਸਕਰ ਉਭਰਦੇ ਅਥਲੀਟਾਂ ਲਈ ਪ੍ਰੇਰਣਾਸਰੋਤ ਬਣੇਗੀ। –ਏਜੰਸੀ