ਨਵੀਂ ਦਿੱਲੀ, 28 ਫਰਵਰੀ
ਬਾਇਓਕੋਨ ਦੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਨੇ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਟੀਕੇ ਦੀ ਕੀਮਤ 250 ਰੁਪਏ ਤੈਅ ਕਰਨ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਐਨੀ ਘੱਟ ਕੀਮਤ ਰੱਖ ਕੇ ਸਰਕਾਰ ਨੇ ਟੀਕਾ ਕੰਪਨੀਆਂ ਨਾਲ “ਵਿਸ਼ਵਾਸਘਾਤ” ਕੀਤਾ ਹੈ। ਉਨ੍ਹਾਂ ਟਵੀਟ ਕੀਤਾ, “ਸਰਕਾਰ ਨੇ ਟੀਕਾ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਬਜਾਏ ਕੁਚਲ ਦਿੱਤਾ ਹੈ। ਸਰਕਾਰ ਨੇ ਟੀਕੇ ਦੀ ਕੀਮਤ ਐਨੀ ਘੱਟ ਤੈਅ ਕਰਕੇ ਟੀਕਾ ਕੰਪਨੀਆਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਮੇਰਾ ਸੁਆਲ ਹੈ ਕਿ ਜੇ ਵਿਸ਼ਵ ਸਿਹਤ ਸੰਗਠਨ ਨੇ ਪ੍ਰਤੀ ਖੁਰਾਕ 3 ਡਾਲਰ ਦੇਣ ਲਈ ਸਹਿਮਤੀ ਦਿੱਤੀ ਹੈ ਤਾਂ ਉਸ ਨੂੰ ਘਟਾ ਕੇ 2 ਡਾਲਰ ਕਿਉਂ ਕਰ ਦਿੱਤਾ?” ਸਰਕਾਰ ਨੇ ਕਿਹਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕੇ ਦੀ ਕੀਮਤ ਢਾਈ ਸੌ ਰੁਪਏ ਹੋਵੇਗੀ। ਇਸ ਵਿੱਚ ਟੀਕਾ 150 ਰੁਪਏ ਦਾ ਤੇ 100 ਰੁਪਇਆਂ ਸਰਵਿਸ ਟੈਕਸ ਹੋਵੇਗਾ