ਨਵੀਂ ਦਿੱਲੀ, 24 ਅਪਰੈਲਸਰਕਾਰ ਨੇ ਘਰੇਲੂ ਲੋੜ ਪੂਰੀ ਕਰਨ ਅਤੇ ਮੁੱਲ ਘੱਟ ਰੱਖਣ ਲਈ ਕੋਵਿਡ ਟੀਕੇ, ਮੈਡੀਕਲ-ਗਰੇਡ ਆਕਸੀਜਨ ਅਤੇ ਇਸ ਨਾਲ ਜੁੜੇ ਉਪਕਰਣਾਂ ਦੀ ਦਰਾਮਦ ‘ਤੇ ਮੁੱਢਲ ਕਸਟਮ ਡਿਊਟੀ ਵਿੱਚ ਛੋਟ ਦਿੱਤੀ ਹੈ। ਕਸਟਮ ਡਿਊਟੀ ਤੋਂ ਛੋਟ ਦੇਣ ਦਾ ਫੈਸਲਾ ਦੇਸ਼ ਵਿਚ ਆਕਸੀਜਨ ਦੀ ਉਪਲਬਧਤਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।