ਮੁੰਬਈ, 5 ਅਗਸਤ
ਰਮਾਇਣ ਲੜੀਵਾਰ ਦੇ ਅਦਾਕਾਰਾਂ ਅਰੁਣ ਗੋਵਿਲ ਅਤੇ ਦੀਪਿਕਾ ਚਿਖਾਲੀਆ ਨੇ ਬੁੱਧਵਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਭੂਮੀ ਪੂਜਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਦੇਸ਼ ਲਈ “ਪਵਿੱਤਰ ਮੌਕਾ” ਕਰਾਰ ਦਿੱਤਾ। ਗੋਵਿਲ (62) ਨੇ ਰਾਮਾਨੰਦ ਸਾਗਰ ਦਾ ਸੀਰੀਅਲ, ਜੋ 1987 ਵਿਚ ਦੂਰਦਰਸ਼ਨ ‘ਤੇ ਪ੍ਰਸਾਰਤ ਹੋਇਆ ਸੀ, ਵਿਚ ਰਾਮ ਦੀ ਭੂਮਿਕਾ ਨਿਭਾਈ ਸੀ। ਗੋਵਿਲ ਨੇ ਭੂਮੀ ਪੂਜਨ ਦੇ ਮੌਕੇ ‘ਤੇ ਟਵਿੱਟਰ’ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ” ਅੱਜ ਦਾ ਦਿਨ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਰਾਮ ਮੰਦਰ ਦਾ ਨੀਂਹ ਪੱਥਰ ਸਾਰੇ ਵਿਸ਼ਵ ਦੇ ਸ਼ਰਧਾਲੂਆਂ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ। ਜੈ ਸ੍ਰੀਰਾਮ।” ਇਸ ਦੇ ਨਾਲ ਹੀ ਇਸ ਮਸ਼ਹੂਰ ਸੀਰੀਅਲ ਵਿਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ (55) ਨੇ ਇੰਸਟਾਗ੍ਰਾਮ ਉੱਤੇ ਵੀਡੀਓ ਪਾਉਂਦੇ ਹੋਏ ਕਿਹਾ,“ਰਾਮ ਮੰਦਰ ਭੂਮੀ ਪੂਜਨ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।’ ਉਨ੍ਹਾਂ ਕਿਹਾ, “ਘਰ ਵਾਪਸੀ ਤੇ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਭਗਵਾਨ ਦੇ ਵਾਪਸ ਆਉਣ ਦਾ ਸਵਾਗਤ ਕਰਦੀ ਹਾਂ, ਰਾਮ ਮੰਦਰ ਦੇ ਭੂਮੀ ਪੂਜਨ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈਆਂ। ‘ਜੋਤ ਸੇ ਜਲੋਟੇ ਜਲਤੇ ਚਲੋ, ਰਾਮ ਨਾਮ ਜਪਤੇ ਰਹੋ’।